ਹੁਣੇ ਆਪਣੀ ਇਵੈਲੂਏਸ਼ਨ ਸ਼ੁਰੂ ਕਰੋ।

ਹੇਠਾਂ ਕਿਸੇ ਵੀ ਮਸਲੇ ਉੱਪਰ ਕਲਿੱਕ ਕਰੋ। ਇਕ ਮਸਲੇ ਨੂੰ ਵਿਚਾਰਨ ਤੋਂ ਬਾਅਦ, ਤੁਸੀਂ ਬੰਦ ਕਰ ਸਕਦੇ ਹੋ ਜਾਂ ਕਿਸੇ ਹੋਰ ਮਸਲੇ ਨੂੰ ਦੇਖ ਸਕਦੇ ਹੋ।

ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ ਕਿ ਕੀ ਤੁਸੀਂ ਆਪਣੀ ਅਪੀਲ “ਜਿੱਤੋਗੇ” ਜਾਂ “ਹਾਰੋਗੇ”। ਇਹ ਗਾਈਡ ਤੁਹਾਡੀ ਇਹ ਫੈਸਲਾ ਕਰਨ ਵਿਚ ਮਦਦ ਕਰੇਗੀ ਕਿ ਤੁਸੀਂ ਕੀ ਕਰਨਾ ਹੈ:

 • ਤੁਸੀਂ ਆਪਣੀ ਅਪੀਲ ਬੰਦ ਕਰਨ ਦਾ ਫੈਸਲਾ ਕਰ ਸਕਦੇ ਹੋ।
 • ਕਦੇ ਕਦੇ, ਬੀ ਸੀ ਅਸੈੱਸਮੈਂਟ ਤੁਹਾਡੀ ਅਸੈੱਸਮੈਂਟ ਵਿਚ ਤਬਦੀਲੀ ਦੀ ਤਜਵੀਜ਼ ਦਿੰਦੀ ਹੈ।
 • ਜੇ ਤੁਸੀਂ ਸਾਡੇ ਬੋਰਡ ਵਲੋਂ ਫੈਸਲਾ ਕੀਤੇ ਜਾਣ ਲਈ ਆਪਣੀ ਅਪੀਲ ਨੂੰ ਜਾਰੀ ਰੱਖਣ ਦਾ ਫੈਸਲਾ ਕਰਦੇ ਹੋ ਤਾਂ ਇਹ ਗਾਈਡ ਬਿਹਤਰ ਮਦਦ ਅਤੇ ਸਬੂਤ ਲੈਣ ਲਈ ਤਿਆਰੀ ਕਰਨ ਵਿਚ ਤੁਹਾਡੀ ਮਦਦ ਕਰੇਗੀ।

ਖਤਮ ਕਰ ਲੈਣ ਤੋਂ ਬਾਅਦ, ਸੁਧਾਰ ਕਰਨ ਵਿਚ ਸਾਡੀ ਮਦਦ ਕਰੋ: 5 ਮਿੰਟ ਦਾ ਸਰਵੇ ਪੂਰਾ ਕਰੋ

ਹੇਠਾਂ ਲਿਸਟ ਵਿੱਚੋਂ ਮਸਲਿਆਂ ਦੀ ਚੋਣ ਕਰੋ।

A.ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)

ਜਾਣ-ਪਛਾਣ:     

ਇਹ ਸਭ ਤੋਂ ਆਮ ਮਸਲਿਆਂ ਵਿੱਚੋਂ ਇਕ ਹੈ। ਅਸੀਂ ਤੁਹਾਨੂੰ ਸਲਾਹ ਦਿਆਂਗੇ ਕਿ ਤੁਹਾਨੂੰ ਕਿਹੜੀ ਮਦਦ ਜਾਂ ਸਬੂਤ ਦੀ ਲੋੜ ਪਵੇਗੀ।

 • ਚੇਤੇ ਰੱਖੋ: ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਿਛਲੇ ਸਾਲ 1 ਜੁਲਾਈ ਦੇ ਦੁਆਲੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਕਿੰਨੀ ਕੁ ਸੀ।
 • ਇਸ ਮਸਲੇ `ਤੇ ਵਿਚਾਰ ਕਰਨ ਤੋਂ ਪਹਿਲਾਂ ਚੋਣ: ਆਮ ਕਮਜ਼ੋਰੀਆਂ ਚੈੱਕ ਕਰੋ
ਇਸ ਮਸਲੇ `ਤੇ ਸ਼ੁਰੂ ਕਰੋ
B.ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।

ਜਾਣ-ਪਛਾਣ:

ਇਹ ਮਸਲਾ ਤੁਹਾਡੀ ਪ੍ਰਾਪਰਟੀ ਦੀ ਹਾਲਤ ਬਾਰੇ ਗੱਲ ਕਰਦਾ ਹੈ। ਤੁਹਾਡੀ ਪ੍ਰਾਪਰਟੀ ਦੀ ਕੀਮਤ ਘੱਟ ਹੋ ਸਕਦੀ ਹੈ ਜੇ ਇਸ ਵਿਚ ਕੋਈ ਸਮੱਸਿਆ ਹੈ ਜਾਂ ਇਸ ਨੂੰ ਵੱਡੀਆਂ ਮੁਰੰਮਤਾਂ ਦੀ ਲੋੜ ਹੈ।

ਚੇਤੇ ਰੱਖੋ​​​​​​​:

ਸਾਡੇ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਪਿਛਲੇ ਸਾਲ 31 ਅਕਤੂਬਰ ਨੂੰ ਤੁਹਾਡੀ ਪ੍ਰਾਪਰਟੀ ਦੀ ਹਾਲਤ ਕਿਹੋ ਜਿਹੀ ਸੀ। ਉਦਾਹਰਣ ਲਈ:

 • ਜੇ ਤੁਹਾਡੀ ਪ੍ਰਾਪਰਟੀ ਪਿਛਲੇ ਸਾਲ 31 ਅਕਤੂਬਰ ਤੋਂ ਪਹਿਲਾਂ ਖਰਾਬ ਹਾਲਤ ਵਿਚ ਸੀ ਤਾਂ ਇਹ ਅਸੀਂ ਇਸ ਸਾਲ ਦੀ ਅਸੈੱਸਮੈਂਟ ਲਈ ਵਿਚਾਰ ਸਕਦੇ ਹਾਂ।
 • ਜੇ ਹਾਲਤ ਖਰਾਬ 31 ਅਕਤੂਬਰ ਤੋਂ ਬਾਅਦ ਹੋਈ ਸੀ ਤਾਂ ਇਹ ਅਸੀਂ ਸਿਰਫ ਅਗਲੇ ਸਾਲ ਦੀ ਅਸੈੱਸਮੈਂਟ ਲਈ ਹੀ ਵਿਚਾਰ ਸਕਦੇ ਹਾਂ।​​​​​​​
ਇਸ ਮਸਲੇ `ਤੇ ਸ਼ੁਰੂ ਕਰੋ
C.ਮੇਰੀ ਪ੍ਰਾਪਰਟੀ ਦਾ ਵੇਰਵਾ ਗਲਤ ਹੈ (ਜਿਵੇਂ ਸਾਈਜ਼, ਆਦਿ)

ਜਾਣ-ਪਛਾਣ:

ਇਹ ਮਸਲਾ ਬੀ ਸੀ ਅਸੈੱਸਮੈਂਟ ਵਲੋਂ ਤੁਹਾਡੀ ਪ੍ਰਾਪਰਟੀ ਦੇ ਵੇਰਵੇ ਨਾਲ ਸੰਬੰਧਿਤ ਹੈ।

 • ਤੁਹਾਡੀ ਅਸੈੱਸਮੈਂਟ ਪ੍ਰਾਪਰਟੀ ਦੀ ਕਿਸਮ, ਜ਼ਮੀਨ ਅਤੇ ਬਿਲਡਿੰਗ ਦੇ ਸਾਈਜ਼, ਉਮਰ ਅਤੇ ਹੋਰ ਮਹੱਤਵਪੂਰਨ ਪੱਖਾਂ `ਤੇ ਆਧਾਰਿਤ ਹੈ।

 • ਜੇ ਬੀ ਸੀ ਅਸੈੱਸਮੈਂਟ ਦੇ ਰਿਕਾਰਡ ਗਲਤ ਹੋਣ ਤਾਂ ਤੁਹਾਡੀ ਅਸੈੱਸਮੈਂਟ ਵੀ ਗਲਤ ਹੋ ਸਕਦੀ ਹੈ।

ਇਸ ਮਸਲੇ `ਤੇ ਸ਼ੁਰੂ ਕਰੋ
D.ਮੇਰੀ ਅਸੈੱਸਮੈਂਟ ਇੱਕੋ ਜਿਹੀਆਂ ਪ੍ਰਾਪਰਟੀਆਂ ਦੀ ਅਸੈੱਸਮੈਂਟ ਦੀ ਤੁਲਨਾ ਵਿਚ ਵਾਜਬ ਨਹੀਂ ਹੈ (ਵਾਜਬਤਾ ਦਾ ਮਸਲਾ)

ਜਾਣ-ਪਛਾਣ:

ਵਾਜਬਤਾ (ਐਕੂਟੀ) ਜਾਂ ਇਨਸਾਫ ਦੀਆਂ ਅਪੀਲਾਂ ਸ਼ਾਇਦ ਸਭ ਤੋਂ ਜ਼ਿਆਦਾ ਗੁੰਝਲਦਾਰ ਹੁੰਦੀਆਂ ਹਨ।

ਇਸ ਮਸਲੇ `ਤੇ ਸ਼ੁਰੂ ਕਰੋ
E.ਮਾੜੇ ਪੱਖ ਮੇਰੀ ਪ੍ਰਾਪਰਟੀ ਦੀ ਕੀਮਤ ਘਟਾਉਂਦੇ ਹਨ (ਜਿਵੇਂ ਰੌਲਾ)

ਜਾਣ-ਪਛਾਣ:

ਤੁਸੀਂ ਫਿਕਰਮੰਦ ਹੋ ਸਕਦੇ ਹੋ ਕਿ ਕਿਸੇ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਘਟਾਈ ਹੈ। ਇਹ ਇਨ੍ਹਾਂ ਵਿੱਚੋਂ ਕੋਈ ਹੋ ਸਕਦਾ ਹੈ:

 • ਬਿਜ਼ੀ ਰੋਡ ਕਰਕੇ ਟਰੈਫਿਕ ਦਾ ਰੌਲਾ;
 • ਤੁਹਾਡੀ ਪ੍ਰਾਪਰਟੀ ਬਹੁਤ ਢਲਾਣ `ਤੇ ਹੈ;
 • ਤੁਹਾਡਾ ਵਿਊ ਰੁਕਿਆ ਹੋਇਆ ਹੈ;
 • ਪ੍ਰਾਪਰਟੀ ਵਿਚ ਪਾਣੀ ਭਰਦਾ ਹੈ; ਜਾਂ
 • ਹੋਰ ਪੱਖ।

ਜੇ ਤੁਹਾਡਾ ਸਰੋਕਾਰ ਇਹ ਹੈ ਤਾਂ ਇਸ ਮਸਲੇ ਨਾਲ ਜਾਰੀ ਰਹੋ।

ਜੇ ਤੁਸੀਂ ਆਪਣੀ ਪ੍ਰਾਪਰਟੀ ਦੀ ਹਾਲਤ ਬਾਰੇ ਫਿਕਰਮੰਦ ਹੋਵੋ (ਉਦਾਹਰਣ ਲਈ, ਇਸ ਨੂੰ ਨਵੀਂ ਛੱਤ ਦੀ ਲੋੜ ਹੋਵੇ), ਦੇਖੋ: ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।.

ਮਸਲੇ `ਤੇ ਵਿਚਾਰ ਕਰਨ ਤੋਂ ਪਹਿਲਾਂ ਚੋਣ: ਆਮ ਕਮਜ਼ੋਰੀਆਂ ਚੈੱਕ ਕਰੋ।

ਇਸ ਮਸਲੇ `ਤੇ ਸ਼ੁਰੂ ਕਰੋ
F.ਮੇਰੀ ਅਸੈੱਸਮੈਂਟ ਮੇਰੇ ਗੁਆਂਢੀ ਜਾਂ ਮੇਰੇ ਏਰੀਏ ਦੀ ਔਸਤ ਤੋਂ ਜ਼ਿਆਦਾ ਉੱਪਰ ਚਲੀ ਗਈ ਹੈ

ਸ਼ੁਰੂ ਕਰਨ ਤੋਂ ਪਹਿਲਾਂ: 

ਤੁਸੀਂ ਇਹ ਦੇਖਣ ਲਈ ਪਹਿਲੇ ਕਦਮ ਵਜੋਂ ਇਹ ਤੁਲਨਾ ਕਰ ਸਕਦੇ ਹੋ ਕਿ ਕੀ ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ। ਪਰ, ਤੁਸੀਂ ਆਮ ਤੌਰ `ਤੇ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ:

ਇਸ ਮਸਲੇ `ਤੇ ਸ਼ੁਰੂ ਕਰੋ
G.ਮੇਰੀ ਅਸੈੱਸਮੈਂਟ ਹੋਰ ਪ੍ਰਾਪਰਟੀਆਂ ਨਾਲੋਂ ਜ਼ਿਆਦਾ ਹੈ

ਸ਼ੁਰੂ ਕਰਨ ਤੋਂ ਪਹਿਲਾਂ: 

ਤੁਸੀਂ ਇਹ ਦੇਖਣ ਲਈ ਪਹਿਲੇ ਕਦਮ ਵਜੋਂ ਇਹ ਤੁਲਨਾ ਕਰ ਸਕਦੇ ਹੋ ਕਿ ਕੀ ਤੁਹਾਡੀ ਅਸੈੱਸਮੈਂਟ ਦੀ ਸਮੱਸਿਆ ਹੋ ਸਕਦੀ ਹੈ। ਪਰ, ਤੁਸੀਂ ਆਮ ਤੌਰ `ਤੇ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ:

ਇਸ ਮਸਲੇ `ਤੇ ਸ਼ੁਰੂ ਕਰੋ
H.ਮੇਰੀ ਇਮਪਰੂਵਮੈਂਟ ਅਸੈੱਸਮੈਂਟ ਉੱਪਰ ਚਲੀ ਗਈ ਹੈ, ਪਰ ਮੇਰੀ ਪ੍ਰਾਪਰਟੀ ਬਦਲੀ ਨਹੀਂ ਹੈ

ਜਾਣ-ਪਛਾਣ:

ਤੁਹਾਡੀ ਅਸੈੱਸਮੈਂਟ ਵਿਚ “ਜ਼ਮੀਨ” ਅਤੇ “ਇਮਪਰੂਵਮੈਂਟਸ” ਦੀਆਂ ਵੱਖ ਵੱਖ ਕੀਮਤਾਂ ਹੋਣਗੀਆਂ। ਇਮਪਰੂਵਮੈਂਟਸ (ਸੁਧਾਰ) ਕੋਈ ਘਰ, ਗਰਾਜ ਜਾਂ ਹੋਰ ਬਿਲਡਿੰਗਾਂ ਹੋ ਸਕਦੀਆਂ ਹਨ। ਜੇ ਤੁਸੀਂ ਆਪਣੀ ਇਮਪਰੂਵਮੈਂਟਸ ਅਸੈੱਸਮੈਂਟ ਵਿਚ ਵਾਧੇ ਬਾਰੇ ਫਿਕਰਮੰਦ ਹੋਵੋ ਤਾਂ ਇਸ ਮਸਲੇ ਬਾਰੇ ਵਿਚਾਰ ਕਰੋ।

ਇਸ ਮਸਲੇ `ਤੇ ਸ਼ੁਰੂ ਕਰੋ
I.ਮੇਰੇ ਏਰੀਏ ਵਿਚ ਕੋਈ ਵੀ ਪ੍ਰਾਪਰਟੀ ਵਿਕੀ ਨਹੀਂ ਹੈ, ਇਸ ਕਰਕੇ ਮੇਰੀ ਅਸੈੱਸਮੈਂਟ ਬਦਲਣੀ ਨਹੀਂ ਚਾਹੀਦੀ

ਸਿਰਫ ਇਹ ਕਿ ਤੁਹਾਡੇ ਏਰੀਏ ਵਿਚ ਕੋਈ ਵਿਕਰੀਆਂ ਨਹੀਂ ਹੋਈਆਂ ਹਨ, ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਅਸੈੱਸਮੈਂਟ ਵਧ ਨਹੀਂ ਸਕਦੀ।

 • ਤੁਹਾਡੀ ਅਸੈੱਸਮੈਂਟ ਉਸ ਕੀਮਤ `ਤੇ ਹੋਣੀ ਚਾਹੀਦੀ ਹੈ ਜਿਹੜੀ ਉਸ ਦੀ ਪਿਛਲੇ ਸਾਲ 1 ਜੁਲਾਈ ਦੇ ਦੁਆਲੇ ਸੀ। ਇਸ ਨੂੰ ਮਾਰਕੀਟ ਵੈਲਯੂ ਆਖਿਆ ਜਾਂਦਾ ਹੈ।
   
 • ਵਿਕਰੀਆਂ ਤੋਂ ਬਿਨਾਂ ਵੀ, ਮਾਰਕੀਟ ਵੈਲਯੂਜ਼ ਵਧ ਸਕਦੀਆਂ ਹਨ। ਕਿਸੇ ਹੋਰ ਗੁਆਂਢ ਵਿਚ ਵਿਕਰੀਆਂ ਹੋਈਆਂ ਹੋ ਸਕਦੀਆਂ ਹਨ ਜਿਹੜੀਆਂ ਇਹ ਦਿਖਾਉਂਦੀਆਂ ਹਨ ਕਿ ਤੁਹਾਡੇ ਏਰੀਏ ਵਿਚ ਕੀਮਤਾਂ ਵਧ ਗਈਆਂ ਹਨ।
   
 • ਬਿਹਤਰ ਸਬੂਤ ਇਹੋ ਜਿਹੀਆਂ ਪ੍ਰਾਪਰਟੀਆਂ ਦੀਆਂ ਵਿਕਰੀਆਂ ਹੁੰਦਾ ਹੈ।
   
 • ਵਿਕਰੀਆਂ ਲੱਭਣ ਲਈ ਤੁਹਾਨੂੰ ਆਪਣੇ ਗੁਆਂਢ ਤੋਂ ਪਰ੍ਹਾਂ ਦੇਖਣ ਦੀ ਲੋੜ ਹੋ ਸਕਦੀ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰੋ।

 ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

J.ਮੈਂ ਆਪਣੀ ਪ੍ਰਾਪਰਟੀ ਹੁਣ ਉਸ ਕੀਮਤ `ਤੇ ਵੇਚ ਨਹੀਂ ਸਕਦਾ/ਸਕਦੀ ਜਿੰਨੇ ਦੀ ਇਹਦੀ ਅਸੈੱਸਮੈਂਟ ਕੀਤੀ ਗਈ ਹੈ

ਤੁਸੀਂ ਯਕੀਨ ਕਰਦੇ ਹੋ ਕਿ ਤੁਹਾਡੀ ਅਸੈੱਸਮੈਂਟ ਉਸ ਕੀਮਤ ਨਾਲੋਂ ਜ਼ਿਆਦਾ ਹੈ ਜਿੰਨੇ ਦੀ ਤੁਹਾਡੀ ਪ੍ਰਾਪਰਟੀ ਇਸ ਵੇਲੇ ਹੈ। ਇਸ ਦਾ ਮਤਲਬ ਹੈ ਕਿ ਤੁਹਾਡੀ ਅਸੈੱਸਮੈਂਟ ਬਹੁਤ ਜ਼ਿਆਦਾ ਹੈ। ਪਰ, ਤੁਸੀਂ ਸ਼ਾਇਦ ਇਸ ਦਲੀਲ ਵਿਚ ਕਾਮਯਾਬ ਨਹੀਂ ਹੋਵੋਗੇ ਕਿਉਂਕਿ:

 • ਤੁਹਾਡੀ ਅਸੈੱਸਮੈਂਟ ਉਸ ਕੀਮਤ `ਤੇ ਹੋਣੀ ਚਾਹੀਦੀ ਹੈ ਜਿੰਨੇ ਦੀ ਤੁਹਾਡੀ ਪ੍ਰਾਪਰਟੀ ਪਿਛਲੇ ਸਾਲ 1 ਜੁਲਾਈ ਦੁਆਲੇ ਸੀ, ਨਾ ਕਿ ਇਹ ਹੁਣ ਕਿੰਨੇ ਦੀ ਹੈ।
 • ਤੁਹਾਡੀ ਪ੍ਰਾਪਰਟੀ ਦੀ ਕੀਮਤ ਪਿਛਲੀ ਜੁਲਾਈ ਨਾਲੋਂ ਬਦਲ ਗਈ ਹੋ ਸਕਦੀ ਹੈ।

ਇਹੋ ਜਿਹੀਆਂ ਉਹ ਪ੍ਰਾਪਰਟੀਆਂ ਲੱਭਣਾ ਬਿਹਤਰ ਹੈ ਜਿਹੜੀਆਂ ਪਿਛਲੇ ਸਾਲ 1 ਜੁਲਾਈ ਦੇ ਨੇੜੇ ਵਿਕੀਆਂ ਸਨ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰੋ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

K.ਮੇਰੇ ਟੈਕਸ ਬਹੁਤ ਜ਼ਿਆਦਾ ਹਨ

ਤੁਹਾਡੀ ਅਸੈੱਸਮੈਂਟ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ (ਵੈਲਯੂ) `ਤੇ ਆਧਾਰਿਤ ਹੈ। ਤੁਹਾਡੀ ਲੋਕਲ ਸਰਕਾਰ ਤੁਹਾਡੇ ਟੈਕਸਾਂ ਦਾ ਹਿਸਾਬ ਤੁਹਾਡੀ ਪ੍ਰਾਪਰਟੀ ਦੀ ਅਸੈੱਸਮੈਂਟ ਦੇ ਆਧਾਰ `ਤੇ ਲਾਉਂਦੀ ਹੈ। ਤੁਹਾਡੇ ਟੈਕਸ ਘਟਾਉਣ ਵਿਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ।

 • ਜੇ ਤੁਹਾਡੀ ਅਸੈੱਸਮੈਂਟ ਦੂਜੀਆਂ ਪ੍ਰਾਪਰਟੀਆਂ ਦੇ ਮੁਕਾਬਲੇ ਗਲਤ ਜਾਂ ਨਾਵਾਜਬ ਹੈ ਤਾਂ ਤੁਸੀਂ ਇਹ ਫੈਸਲਾ ਕਰਨ ਵਿਚ ਮਦਦ ਲਈ ਇਸ ਗਾਈਡ ਵਿਚਲੇ ਹੋਰ ਮਸਲੇ ਦੇਖ ਸਕਦੇ ਹੋ ਕਿ ਕੀ ਤੁਸੀਂ ਆਪਣੀ ਅਪੀਲ ਜਾਰੀ ਰੱਖਣਾ ਚਾਹੁੰਦੇ ਹੋ।

ਟੈਕਸਾਂ ਨਾਲ ਸਿੱਝਣ ਲਈ ਸਾਡੇ ਕੋਲ ਕੋਈ ਤਾਕਤ ਨਹੀਂ ਹੈ।

L.ਬੀ ਸੀ ਅਸੈੱਸਮੈਂਟ ਜਾਂ ਪ੍ਰਾਪਰਟੀ ਅਸੈੱਸਮੈਂਟ ਰਿਵੀਊ ਪੈਨਲ ਨੇ ਮੇਰੇ ਨਾਲ ਮਾੜਾ ਵਰਤਾਉ ਕੀਤਾ ਸੀ

ਇਸ ਮਸਲੇ ਵਿਚ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ।

 • ਅਸੀਂ ਬੀ ਸੀ ਅਸੈੱਸਮੈਂਟ ਜਾਂ ਅਪੀਲ ਦੇ ਪਹਿਲੇ ਪੱਧਰ – ਪ੍ਰਾਪਰਟੀ ਅਸੈੱਸਮੈਂਟ ਰਿਵੀਊ ਪੈਨਲ ਦੀ ਨਿਗਰਾਨੀ ਨਹੀਂ ਕਰਦੇ।
 • ਅਸੀਂ ਪੂਰੀ ਤਰ੍ਹਾਂ ਉਨ੍ਹਾਂ ਤੋਂ ਆਜ਼ਾਦ ਹਾਂ।
 • ਸਾਡੇ ਕੋਲ ਇਸ ਚੀਜ਼ ਬਾਰੇ ਪੜਚੋਲ ਕਰਨ ਜਾਂ ਟਿੱਪਣੀ ਕਰਨ ਦੀ ਕੋਈ ਤਾਕਤ ਨਹੀਂ ਹੈ ਕਿ ਉਹ ਕਿਵੇਂ ਪੇਸ਼ ਆਏ ਹਨ ਜਾਂ ਉਨ੍ਹਾਂ ਨੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਉ ਕੀਤਾ ਹੈ।

ਅਸੀਂ ਸਿਰਫ ਇਹ ਫੈਸਲਾ ਕਰ ਸਕਦੇ ਹਾਂ ਕਿ ਕੀ ਤੁਹਾਡੀ ਅਸੈੱਸਮੈਂਟ ਸਹੀ ਅਤੇ ਦਰੁਸਤ ਹੈ।

ਜੇ ਤੁਸੀਂ ਆਪਣੇ ਨਾਲ ਕੀਤੇ ਗਏ ਵਰਤਾਉ ਤੋਂ ਨਾਖੁਸ਼ ਹੋਵੋ ਤਾਂ ਤੁਹਾਡੇ ਕੋਲ ਤਿੰਨ ਚੋਣਾਂ ਹਨ:

ਬੀ ਸੀ ਅਸੈੱਸਮੈਂਟ ਬਾਰੇ ਸਰੋਕਾਰਾਂ ਲਈ:
ਆਪਣੇ ਲੋਕਲ ਦਫਤਰ ਵਿਚਲੇ ਅਸੈੱਸਰ ਜਾਂ ਵਿਕਟੋਰੀਆ ਵਿਚ ਉਨ੍ਹਾਂ ਦੇ ਹੈੱਡਕੁਆਰਟਰ ਨਾਲ ਸੰਪਰਕ ਕਰੋ

ਪ੍ਰਾਪਰਟੀ ਅਸੈੱਸਮੈਂਟ ਰਿਵੀਊ ਪੈਨਲ ਬਾਰੇ ਸਰੋਕਾਰਾਂ ਲਈ:
ਐਡਮਿਨਸਟਰੇਟਰ ਨਾਲ ਸੰਪਰਕ ਕਰੋ

ਇਨ੍ਹਾਂ ਵਿੱਚੋਂ ਕਿਸੇ ਵੀ ਸੰਸਥਾ ਬਾਰੇ ਸਰੋਕਾਰਾਂ ਲਈ:
ਓਮਬਡਜ਼ਪਰਸਨ ਨਾਲ ਸੰਪਰਕ ਕਰੋ

M.ਮੇਰਾ ਵੱਖਰਾ ਸਰੋਕਾਰ ਹੈ

ਇਹ ਗਾਈਡ ਸਾਰੇ ਸੰਭਵ ਮਸਲਿਆਂ ਨੂੰ ਕਵਰ ਨਹੀਂ ਕਰਦੀ। ਅਸੀਂ ਕੁਝ ਹੋਰ ਮਸਲਿਆਂ ਵਿਚ ਤੁਹਾਡੀ ਮਦਦ ਕਰਨ ਦੇ ਯੋਗ ਹੋ ਸਕਦੇ ਹਾਂ।