ਐਕੂਟੇਬਲ ਅਸੈੱਸਮੈਂਟ ਕੀ ਹੈ?

ਜੇ ਤੁਹਾਡੇ ਏਰੀਏ ਵਿਚਲੀਆਂ ਹੋਰ ਇਹੋ ਜਿਹੀਆਂ ਪ੍ਰਾਪਰਟੀਆਂ ਦੀ ਕੀਮਤ ਉਨ੍ਹਾਂ ਦੀਆਂ ਮਾਰਕੀਟ ਕੀਮਤਾਂ ਨਾਲੋਂ ਘੱਟ ਪਾਈ ਗਈ ਹੈ ਤਾਂ ਫਿਰ ਤੁਹਾਡੀ ਪ੍ਰਾਪਰਟੀ ਵੀ ਇਸ ਦੀ ਮਾਰਕੀਟ ਕੀਮਤ ਨਾਲੋਂ ਘੱਟ ਵਾਲੀ ਹੋਣੀ ਚਾਹੀਦੀ ਹੈ।

ਉਦਾਹਰਣ ਲਈ:

  • ਤੁਹਾਡੇ ਏਰੀਏ ਵਿਚਲੀਆਂ ਇਹੋ ਜਿਹੀਆਂ ਬਹੁਗਿਣਤੀ ਪ੍ਰਾਪਰਟੀਆਂ ਦੀ ਅਸੈੱਸਮੈਂਟ ਆਪਣੀ ਮਾਰਕੀਟ ਕੀਮਤ ਨਾਲੋਂ  15% ਘੱਟ `ਤੇ ਕੀਤੀ ਗਈ ਹੈ।
  • ਨਿਆਂ ਕਰਨ ਜਾਂ ਵਾਜਬਤਾ ਲਈ, ਤੁਹਾਡੀ ਅਸੈੱਸਮੈਂਟ ਵੀ ਤੁਹਾਡੀ ਪ੍ਰਾਪਰਟੀ ਦੀ ਮਾਰਕੀਟ ਕੀਮਤ ਨਾਲੋਂ ਤਕਰੀਬਨ 15% ਘੱਟ ਹੋਣੀ ਚਾਹੀਦੀ ਹੈ।
     

ਮੈਨੂੰ ਕੀ ਕਰਨਾ ਚਾਹੀਦਾ ਹੈ?

ਇਹ ਦੇਖੋ ਕਿ ਇਹੋ ਜਿਹੀਆਂ ਪ੍ਰਾਪਰਟੀਆਂ ਦੀ ਕੀਮਤ ਕਿਵੇਂ ਪਾਈ ਗਈ ਹੈ:

  • ਕੀ ਉਨ੍ਹਾਂ ਦੀ ਕੀਮਤ ਮਾਰਕੀਟ ਕੀਮਤ `ਤੇ ਪਾਈ ਗਈ ਹੈ? ਜਾਂ,
  • ਜਾਂ ਬਹੁਤੀਆਂ ਦੀ ਘੱਟ ਪਾਈ ਗਈ ਹੈ (ਆਪਣੀ ਮਾਰਕੀਟ ਕੀਮਤ ਤੋਂ ਹੇਠਾਂ)?

ਤੁਹਾਨੂੰ:

  • ਇਹ ਫੈਸਲਾ ਕਰਨ ਦੀ ਲੋੜ ਹੈ ਕਿ ਤੁਸੀਂ ਕਿਨ੍ਹਾਂ ਪ੍ਰਾਪਰਟੀਆਂ ਨਾਲ ਤੁਲਨਾ ਕਰਨੀ ਹੈ। ਤੁਸੀਂ ਇਹੋ ਜਿਹੀਆਂ ਪ੍ਰਾਪਰਟੀਆਂ ਨਾਲ ਤੁਲਨਾ:
    • ਸਾਰੀ ਮਿਉਂਨਿਸਪਲਟੀ ਵਿਚ ਕਰ ਸਕਦੇ ਹੋ, ਜਾਂ
    • ਆਪਣੇ ਆਂਢ-ਗੁਆਂਢ ਵਿਚ ਕਰ ਸਕਦੇ ਹੋ, ਜਾਂ
    • ਕਿਸੇ ਛੋਟੇ ਏਰੀਏ ਵਿਚ ਕਰ ਸਕਦੇ ਹੋ।
  • ਇਹ ਦਿਖਾਉ ਕਿ ਇਨ੍ਹਾਂ ਹੋਰ ਪ੍ਰਾਪਰਟੀਆਂ ਦੀ ਕੀਮਤ ਆਪਣੀ ਮਾਰਕੀਟ ਕੀਮਤ ਨਾਲੋਂ ਬਹੁਤ ਘੱਟ ਪਾਈ ਗਈ ਹੈ।

ਤੁਹਾਡੀ ਪ੍ਰਾਪਰਟੀ ਅਤੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਲਈ ਮਾਰਕੀਟ ਕੀਮਤ ਲੱਭਣ ਔਖਾ ਹੁੰਦਾ ਹੈ। ਇਸ ਵੈੱਬਸਾਈਟ ਉੱਪਰ ਬਾਅਦ ਵਿਚ ਅਸੀਂ ਤੁਹਾਨੂੰ ਕੁਝ ਮਦਦ ਪ੍ਰਦਾਨ ਕਰਾਂਗੇ।

 

ਜੇ ਮੇਰੀ ਪ੍ਰਾਪਰਟੀ ਦੀ ਕੀਮਤ ਵੀ ਆਪਣੀ ਮਾਰਕੀਟ ਕੀਮਤ ਨਾਲੋਂ ਜ਼ਿਆਦਾ ਪਾਈ ਗਈ ਹੈ?

ਤੁਹਾਨੂੰ ਇਸ ਮਸਲੇ `ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਮੇਰੀ ਅਸੈੱਸਮੈਂਟ ਮਾਰਕੀਟ ਦੀ ਕੀਮਤ `ਤੇ ਨਹੀਂ ਹੈ (ਬਹੁਤ ਜ਼ਿਆਦਾ ਜਾਂ ਬਹੁਤ ਘੱਟ)।  ਤੁਹਾਡਾ ਮਾਰਕੀਟ ਕੀਮਤ ਅਤੇ ਵਾਜਬਤਾ ਦੋਨਾਂ ਦਾ ਮਸਲਾ ਹੋ ਸਕਦਾ ਹੈ। ਪਹਿਲਾਂ ਮਾਰਕੀਟ ਕੀਮਤ ਦਾ ਪਤਾ ਲਾਉਣਾ ਸੌਖਾ ਅਤੇ ਜ਼ਿਆਦਾ ਅਸਰਦਾਰ ਹੈ।