ਮਸਲਾ ਦੇਖਣਾ B

ਮੇਰੀ ਪ੍ਰਾਪਰਟੀ ਦੀ ਕੋਈ ਸਮੱਸਿਆ ਹੈ ਜਾਂ ਇਹ ਮਾੜੀ ਹਾਲਤ ਵਿਚ ਹੈ।

ਕੀ ਤੁਹਾਡੇ ਏਰੀਏ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਦੀ ਉਹੀ ਸਮੱਸਿਆ ਹੈ ਜਿਹੜੀ ਤੁਹਾਡੀ ਪ੍ਰਾਪਰਟੀ ਦੀ ਹੈ?

ਉਦਾਹਰਣ ਦੇਖੋ

ਚੇਤੇ ਰੱਖੋ:

ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਬੀ ਸੀ ਅਸੈੱਸਮੈਂਟਨੂੰ ਆਪਣੀ ਪ੍ਰਾਪਰਟੀ ਦੇਖਣ ਲਈ ਸੱਦਾ ਦਿਉ। ਤੁਸੀਂ ਬੀ ਸੀ ਅਸੈੱਸਮੈਂਟ ਨੂੰ ਆਪਣੇ ਫਿਕਰ ਦਿਖਾ ਸਕਦੇ ਹੋ ਅਤੇ ਉਹ ਤੁਹਾਡੀ ਅਸੈੱਸਮੈਂਟ ਘੱਟ ਕਰਨ ਲਈ ਸਹਿਮਤ ਹੋ ਸਕਦੇ ਹਨ।

ਹਾਂ

ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਇਹ ਕਦਮ ਚੁੱਕੋ:

  • ਇਹ ਦੇਖਣ ਲਈ ਚੈੱਕ ਕਰੋ ਕਿ ਕੀ ਤੁਹਾਡੇ ਏਰੀਏ ਵਿਚ ਪਿਛਲੇ ਸਾਲ ਦੌਰਾਨ ਇਹੋ ਜਿਹੀਆਂ ਕੋਈ ਪ੍ਰਾਪਰਟੀਆਂ ਵਿਕੀਆਂ ਹਨ। ਤੁਸੀਂ ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹੋ।
  • ਉਨ੍ਹਾਂ ਦੇ ਵਿਕਣ ਦੀਆਂ ਕੀਮਤਾਂ ਦੀ ਆਪਣੀ ਅਸੈੱਸਮੈਂਟ ਨਾਲ ਤੁਲਨਾ ਕਰੋ।
  • ਇਹ ਪ੍ਰਾਪਰਟੀਆਂ ਕਿਉਂਕਿ ਇੱਕੋ ਜਿਹੀ ਹਾਲਤ ਵਿਚ ਹਨ, ਤੁਹਾਡੀ ਅਸੈੱਸਮੈਂਟ ਤਕਰੀਬਨ ਵਿਕਣ ਦੀਆਂ ਇਨ੍ਹਾਂ ਕੀਮਤਾਂ ਜਿੰਨੀ ਹੀ ਹੋਣੀ ਚਾਹੀਦੀ ਹੈ।

ਤੁਹਾਨੂੰ ਉਨ੍ਹਾਂ ਪ੍ਰਾਪਰਟੀਆਂ ਦੀ ਤੁਲਨਾ ਵਿਚ ਕਿਸੇ ਡਿਸਕਾਊਂਟ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਜਿਹੜੀਆਂ ਤੁਹਾਡੀ ਪ੍ਰਾਪਰਟੀ ਦੀ ਉਮਰ ਦੀਆਂ ਅਤੇ ਹਾਲਤ ਵਾਲੀਆਂ ਹਨ।

ਇਨ੍ਹਾਂ ਕਦਮਾਂ ਦੇ ਸੰਬੰਧ ਵਿਚ ਹੋਰ ਮਦਦ ਲਈ: ਕੌਮਨ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਮਾਰਕੀਟ ਦੀ ਕੀਮਤ `ਤੇ ਵਿਚਾਰ ਕਰੋ।

ਤੁਸੀਂ ਇਸ ਮਸਲੇ `ਤੇ ਵਿਚਾਰ ਕਰਨਾ ਖਤਮ ਕਰ ਲਿਆ ਹੈ।

×

Have a question on this topic?

Required
Required
Required
Need help?