ਉਦਾਹਰਣ 1:

  • ਮੇਰੀ ਅਸੈੱਸਮੈਂਟ ਪਿਛਲੇ ਸਾਲ ਦੀ $300,000 ਤੋਂ ਵਧ ਕੇ ਇਸ ਸਾਲ $330,000 ਹੋ ਗਈ ਹੈ, ਜੋ ਕਿ 10% ਵਾਧਾ ਹੈ।
  • ਮੇਰੇ ਏਰੀਏ ਵਿਚ ਹੋਰ ਅਸੈੱਸਮੈਂਟਾਂ 1 ਤੋਂ 2% ਵਧੀਆਂ ਹਨ ਅਤੇ ਕੋਈ ਵੀ 5% ਨਾਲੋਂ ਜ਼ਿਆਦਾ ਨਹੀਂ ਵਧੀ।

ਤੁਹਾਡੀ ਅਸੈੱਸਮੈਂਟ ਅਤੇ ਤੁਹਾਡੇ ਏਰੀਏ ਦੀਆਂ ਹੋਰ ਅਸੈੱਸਮੈਂਟਾਂ ਵਿਚ ਤਬਦੀਲੀ ਵਿਚਕਾਰ ਕਾਫੀ ਫਰਕ ਹੈ।

ਉਦਾਹਰਣ 2:

  • ਮੇਰੀ ਅਸੈੱਸਮੈਂਟ ਪਿਛਲੇ ਸਾਲ ਜਿੰਨੀ ਹੀ ਹੈ।
  • ਮੇਰੇ ਸ਼ਹਿਰ ਵਿਚ ਪ੍ਰਾਪਰਟੀਆਂ ਦੀਆਂ ਅਸੈੱਸਮੈਂਟਾਂ ਔਸਤਨ 12% ਘਟ ਹੋਈਆਂ ਹਨ।

ਇਹ ਇਕ ਵੱਡਾ ਫਰਕ ਹੈ।

ਉਦਾਹਰਣ 3:

  • ਮੇਰੀ ਅਸੈੱਸਮੈਂਟ 4% ਵਧੀ ਹੈ।
  • ਤਿੰਨ ਪ੍ਰਾਪਰਟੀਆਂ ਸਿਰਫ 1%, 2% ਅਤੇ 2.5% ਵਧੀਆਂ ਹਨ।

ਫਰਕ ਛੋਟਾ ਹੈ ਅਤੇ ਮਹੱਤਵਪੂਰਨ ਨਹੀਂ ਹੈ।

ਨੋਟ: ਆਪਣੇ ਆਂਢ-ਗੁਆਂਢ ਜਾਂ ਏਰੀਏ ਵਿਚ ਸਾਰੀਆਂ ਇੱਕੋ ਜਿਹੀਆਂ ਪ੍ਰਾਪਰਟੀਆਂ ਦੇਖਣਾ ਸ਼ਾਇਦ ਜ਼ਿਆਦਾ ਠੀਕ ਹੈ।