ਵਿਕਰੀ ਦਾ ਸਮਾਂ:

ਜਿੰਨਾ ਵੀ ਸੰਭਵ ਹੋਵੇ ਉਨ੍ਹਾਂ ਪ੍ਰਾਪਰਟੀਆਂ ਦੀ ਚੋਣ ਕਰੋ ਜਿਹੜੀਆਂ ਪਿਛਲੇ ਸਾਲ 1 ਜੁਲਾਈ ਦੇ ਨੇੜੇ ਵਿਕੀਆਂ ਸਨ:

  • ਵਿਕਰੀਆਂ ਦੀ ਤੁਲਨਾ ਸਿਰਫ ਉਨ੍ਹਾਂ ਤੱਕ ਹੀ ਸੀਮਤ ਨਹੀਂ ਹੈ ਜਿਹੜੀਆਂ 1 ਜੁਲਾਈ ਤੋਂ ਪਹਿਲਾਂ ਹੋਈਆਂ ਸਨ। ਤੁਸੀਂ ਅਤੇ ਬੀ ਸੀ ਅਸੈੱਸਮੈਂਟ ਉਹ ਵਿਕਰੀਆਂ ਵੀ ਚੁੱਕ ਸਕਦੇ ਹੋ ਜਿਹੜੀਆਂ ਇਸ ਤਾਰੀਕ ਤੋਂ ਪਹਿਲਾਂ ਜਾਂ ਬਾਅਦ ਵਿਚ ਹੋਈਆਂ ਸਨ।

ਸਮਾਨਤਾ:

ਤੁਹਾਨੂੰ ਵਿਕਰੀਆਂ ਦੀ ਤੁਲਨਾ ਲਈ ਉਹ ਪ੍ਰਾਪਰਟੀਆਂ ਦੇਖਣੀਆਂ ਚਾਹੀਦੀਆਂ ਹਨ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਜ਼ਿਆਦਾ ਮਿਲਦੀਆਂ ਹਨ:

  • ਲੌਟ ਦਾ ਸਾਈਜ਼, ਘਰ ਦਾ ਸਾਈਜ਼, ਇਸ ਦੀ ਉਮਰ, ਹਾਲਤ, ਕੁਆਲਟੀ, ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਦੇਖੋ।
  • ਥਾਂ (ਲੋਕੇਸ਼ਨ) ਇਕ ਮੁੱਖ ਪੱਖ ਹੈ। ਤੁਲਨਾ ਵਾਲੀਆਂ ਜਿਹੜੀਆਂ ਪ੍ਰਾਪਰਟੀਆਂ ਤੁਹਾਡੀ ਪ੍ਰਾਪਰਟੀ ਤੋਂ ਕਾਫੀ ਦੂਰ ਹਨ, ਉਹ ਘੱਟ ਲਾਹੇਵੰਦ ਹਨ।

ਲਿਸਟਿੰਗਜ਼:

ਵਿਕਰੀ ਲਈ ਪ੍ਰਾਪਰਟੀਆਂ ਦੀਆਂ ਲਿਸਟਿੰਗਜ਼ ਅਸਲੀ ਵਿਕਰੀਆਂ ਨਾਲੋਂ ਘੱਟ ਫਾਇਦੇਮੰਦ ਹਨ:

  • ਲਿਸਟਿੰਗ ਨਾਲ ਸਮੱਸਿਆ ਇਹ ਹੈ ਕਿ ਸਾਨੂੰ ਪ੍ਰਾਪਰਟੀ ਦੇ ਵਿਕਣ ਤੱਕ ਉਸ ਦੀ ਵਿਕਣ ਦੀ ਕੀਮਤ ਦਾ ਪਤਾ ਨਹੀਂ ਲੱਗਦਾ। ਵਿਕਣ ਦੀ ਕੀਮਤ ਲਿਸਟਿੰਗ ਵਿਚ ਮੰਗੀ ਗਈ ਕੀਮਤ ਨਾਲੋਂ ਕਾਫੀ ਫਰਕ ਵਾਲੀ ਹੋ ਸਕਦੀ ਹੈ।