ਸੁਝਾਅ 1 (ਸੌਖਾ ਤਰੀਕਾ):

ਵਿਕੀਆਂ ਹੋਈਆਂ ਉਹ ਪ੍ਰਾਪਰਟੀਆਂ ਦੇਖੋ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਬਹੁਤ ਮਿਲਦੀਆਂ ਹਨ ਅਤੇ ਤੁਹਾਡੀ ਪ੍ਰਾਪਰਟੀ ਵਰਗੇ ਹੀ ਮਾੜੇ ਪੱਖ ਹਨ (ਉਦਾਹਰਣ ਲਈ ਤੁਸੀਂ ਦੋਨੋਂ ਇੱਕੋ ਬਿਜ਼ੀ ਸਟਰੀਟ ਉੱਪਰ ਹੋ)।

  • ਤੁਸੀਂ ਵਿਕਰੀਆਂ ਬੀ ਸੀ ਅਸੈੱਸਮੈਂਟ ਦੇ ਵੈੱਬਸਾਈਟਉੱਪਰ ਲੱਭ ਸਕਦੇ ਹੋ।
  • ਵਿਕਰੀ ਦੀਆਂ ਕੀਮਤਾਂ ਮਾੜੇ ਪੱਖ ਨਾਲ ਤੁਹਾਡੀ ਪ੍ਰਾਪਰਟੀ ਦੀ ਕੀਮਤ ਵੱਲ ਇਸ਼ਾਰਾ ਕਰਦੀਆਂ ਹੋਣੀਆਂ ਚਾਹੀਦੀਆਂ ਹਨ।
  • ਆਪਣੀ ਅਸੈੱਸਮੈਂਟ ਦੀ ਵਿਕਰੀ ਦੀਆਂ ਕੀਮਤਾਂ ਨਾਲ ਤੁਲਨਾ ਕਰੋ:​​​​​​​
    • ਜੇ ਉਹ ਨੇੜੇ ਹਨ, ਫਿਰ ਤੁਹਾਡੀ ਅਸੈੱਸਮੈਂਟ ਸ਼ਾਇਦ ਸਹੀ ਹੈ।
    • ਜੇ ਤੁਹਾਡੀ ਅਸੈੱਸਮੈਂਟ ਵਿਕਰੀ ਦੀਆਂ ਕੀਮਤਾਂ ਨਾਲੋਂ ਕਿਤੇ ਜ਼ਿਆਦਾ ਹੈ ਤਾਂ ਤੁਹਾਡੀ ਅਸੈੱਸਮੈਂਟ ਗਲਤ ਹੋ ਸਕਦੀ ਹੈ।

ਨੋਟ: ਜੇ ਤੁਹਾਡੀ ਅਸੈੱਸਮੈਂਟ ਵਿਕਰੀ ਦੀਆਂ ਕੀਮਤਾਂ ਦੇ 5% ਘੇਰੇ ਵਿਚ ਹੈ ਤਾਂ ਫਿਰ ਉਹ “ਨੇੜੇ” ਹਨ ਅਤੇ ਅਸੀਂ ਸ਼ਾਇਦ ਤੁਹਾਡੀ ਅਸੈੱਸਮੈਂਟ ਘੱਟ ਨਹੀਂ ਕਰਾਂਗੇ।

ਸੁਝਾਅ 2 (ਜ਼ਿਆਦਾ ਗੁੰਝਲਦਾਰ ਤਰੀਕਾ):

ਵਿਕੀਆਂ ਹੋਈਆਂ ਉਹ ਪ੍ਰਾਪਰਟੀਆਂ ਦੇਖੋ ਜਿਹੜੀਆਂ ਤੁਹਾਡੀ ਪ੍ਰਾਪਰਟੀ ਨਾਲ ਬਹੁਤ ਮਿਲਦੀਆਂ ਹਨ ਪਰ ਉਨ੍ਹਾਂ ਵਿਚ ਉਹ ਮਾੜੇ ਪੱਖ ਨਹੀਂ ਹਨ ਜਿਹੜੇ ਤੁਹਾਡੀ ਪ੍ਰਾਪਰਟੀ ਵਿਚ ਹਨ। 

  • ਉਨ੍ਹਾਂ ਦੀ ਵਿਕਰੀ ਦੀਆਂ ਕੀਮਤਾਂ ਤੁਹਾਡੀ ਪ੍ਰਾਪਰਟੀ ਦੀ ਔਸਤ ਮਾਰਕੀਟ ਕੀਮਤ ਵੱਲ ਇਸ਼ਾਰਾ ਕਰਦੀਆਂ ਹੋਣੀਆਂ ਚਾਹੀਦੀਆਂ ਹਨ (ਮਾੜੇ ਪੱਖ ਨੂੰ ਧਿਆਨ ਵਿਚ ਰੱਖਦੇ ਬਿਨਾਂ)।
  • ਇਹ ਅੰਦਾਜ਼ਾ ਲਗਾਉ ਕਿ ਮਾੜੇ ਪੱਖ ਨੇ ਤੁਹਾਡੀ ਪ੍ਰਾਪਰਟੀ ਦੀ ਕੀਮਤ ਕਿੰਨੀ ਘਟਾਈ ਹੈ।
    • ਤੁਸੀਂ ਕਿਸੇ ਅਪਰੇਜ਼ਰ ਜਾਂ ਰੀਅਲ ਇਸਟੇਟ ਏਜੰਟ ਨੂੰ ਆਪਣੀ ਰਾਇ ਦੇਣ ਲਈ ਕਹਿ ਸਕਦੇ ਹੋ (ਤਰਜੀਹੀ ਤੌਰ `ਤੇ ਲਿਖਤੀ ਰੂਪ ਵਿਚ)।
  • ਆਪਣੀ ਲਗਭਗ ਮਾਰਕੀਟ ਕੀਮਤ ਵਿੱਚੋਂ ਮਾੜੇ ਪੱਖ ਲਈ ਕਟੌਤੀ ਕਰੋ। ਇਹ ਤੁਹਾਡੀ ਅੰਦਾਜ਼ਨ ਸੋਧੀ ਹੋਈ ਮਾਰਕੀਟ ਕੀਮਤ ਹੈ।
  • ਆਪਣੀ ਅਸੈੱਸਮੈਂਟ ਦੀ ਤੁਲਨਾ ਆਪਣੀ ਅੰਦਾਜ਼ਨ ਸੋਧੀ ਹੋਈ ਮਾਰਕੀਟ ਕੀਮਤ ਨਾਲ ਕਰੋ:
    • ਜੇ ਉਹ ਨੇੜੇ ਹਨ, ਫਿਰ ਤੁਹਾਡੀ ਅਸੈੱਸਮੈਂਟ ਸ਼ਾਇਦ ਸਹੀ ਹੈ।
    • ਜੇ ਤੁਹਾਡੀ ਅਸੈੱਸਮੈਂਟ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਹੈ ਤਾਂ ਤੁਹਾਡੀ ਅਸੈੱਸਮੈਂਟ ਗਲਤ ਹੋ ਸਕਦੀ ਹੈ।

ਨੋਟ: ਜੇ ਤੁਹਾਡੀ ਅਸੈੱਸਮੈਂਟ ਵਿਕਰੀ ਦੀਆਂ ਕੀਮਤਾਂ ਦੇ 5% ਘੇਰੇ ਵਿਚ ਹੈ ਤਾਂ ਫਿਰ ਉਹ “ਨੇੜੇ” ਹਨ ਅਤੇ ਅਸੀਂ ਸ਼ਾਇਦ ਤੁਹਾਡੀ ਅਸੈੱਸਮੈਂਟ ਘੱਟ ਨਹੀਂ ਕਰਾਂਗੇ।​​​​​​​